Poems
Written by Dr. Sukhpreet Singh Udhoke
ਹਮਦਰਦੀ ਤੇਰੇ ਨਾਲ ਧੀਏ....
ਕੀਨੀਆ ਵਿਖੇ ਇਕ ਇੰਟਰਵਿਊ ਦੌਰਾਨ ਮਾਸੂਮ ਬੱਚੀ ਆਸਿਫ਼ਾ ਦੇ ਵਹਿਸ਼ੀਆਨਾ ਬਲਾਤਕਾਰ ਅਤੇ ਦਰਿੰਦਗੀ ਭਰੇ ਕਤਲ ਦੀ ਗੱਲਬਾਤ ਕੀਤੀ...ਸਾਰੀ ਰਾਤ ਨੀਂਦ ਨਾ ਆਈ...ਜਦੋਂ ਵੀ ਸੌਣ ਲੱਗਦਾ ਇੰਝ ਲੱਗਦਾ ਕਿ ਉਸ ਮਾਸੂਮ ਦੀ ਰੂਹ ਆ ਮੈਨੂੰ ਝੰਜੋੜ ਕੇ ਕਹਿੰਦੀ," ਓ ! ..ਉਹ ਨਲੂਏ ਵਾਰਸੋ...ਕਿਥੇ ਗਿਆ ਤੁਹਾਡਾ ਸ਼ਾਹੀ ਜ਼ਾਹੋ ਜ਼ਲਾਲ...ਤੁਹਾਡਾ ਰਾਜ ਭਾਗ...ਦੱਸਿਓ ਅੰਕਲ...ਜੇ ਅੱਜ ਤੁਹਾਡੇ ਨਲੂਏ ਸ਼ੇਰ ਦਾ ਰਾਜ ਹੁੰਦਾ ਤਾਂ ਸ਼ਾਇਦ ਮੇਰੀ ਇਹ ਹਾਲਤ ਨਾ ਹੁੰਦੀ...।"...ਮੈਂ ਤਰੱਬਕ ਕੇ ਉਠਦਾ..ਪਰ ਲਾਚਾਰ ਸੀ...ਉਸਦੇ ਸਵਾਲਾਂ ਦੇ ਜਵਾਬ ਮੇਰੇ ਕੋਲ ਨਹੀਂ ਸਨ....ਉਠਿਆ ਤੇ ਆਪਣੀ ਲਾਚਾਰਗੀ ਛੁਪਾਉਂਦਿਆਂ ਆਸਿਫ਼ਾ ਨੂੰ ਕਿਹਾ,
ਆਸਿਫ਼ਾ! ਹਮਦਰਦੀ ਤੇਰੇ ਨਾਲ ਧੀਏ,
ਪਰ ਪੁੱਛ ਨਾ ਸਕੇ ਤੇਰਾ ਹਾਲ ਧੀਏ,
ਸ਼ੇਰ ਖ਼ੁਦ ਗੁਲਾਮੀ ਵੱਸ ਪਏ,
ਸਾਡਾ ਖੁਸਿਆ ਸ਼ਾਹੀ ਜ਼ਲਾਲ ਧੀਏ।
ਜਿੰਨਾਂ ਲੁਟਿਆ ਤੇਰਾ ਨਾਜ਼ ਧੀਏ,
ਉਹਨਾਂ ਖੋਹਿਆ ਸਾਡਾ ਰਾਜ ਧੀਏ,
ਤੇਰੀ ਰੂਹ ਕੁਰਲਾਉਂਦੀ ਨਲੂਏ ਨੂੰ,
ਕਿਹੜਾ ਸ਼ੇਰ ਨੂੰ ਦੇਵੇ ਅਵਾਜ਼ ਧੀਏ?
ਤੇਰਾ ਅੰਗ ਅੰਗ ਨੋਚਿਆ ਵਹਿਸ਼ੀਆਂ ਨੇ,
ਕੀਤਾ ਤੈਨੂੰ ਹਾਲੋ ਬੇਹਾਲ ਧੀਏ,
ਸ਼ੇਰ ਖ਼ੁਦ ਗੁਲਾਮੀ ਵੱਸ ਪਏ,
ਸਾਡਾ ਖੁਸਿਆ ਸ਼ਾਹੀ ਜ਼ਲਾਲ ਧੀਏ।
ਜੇ ਗੂੰਜ਼ਦਾ ਖ਼ਾਲਸਈ ਰਾਗ ਧੀਏ,
ਕਿਉਂ ਪਤ ਨੂੰ ਲੱਗਦਾ ਦਾਗ ਧੀਏ?
ਕਿਹੜਾ ਸ਼ਿਕਰਾ ਘੁੱਗੀਆਂ ਨੋਚਦਾ ਫਿਰ,
ਬੋਟਾਂ ਨੂੰ ਨਾ ਨਿਗਲਦੇ ਨਾਗ ਧੀਏ,
ਤੇਰੇ ਵੈਣ ਫ਼ਿਜ਼ਾ ਵਿੱਚ ਗੁੰਮ ਹੋਏ,
ਇਸ ਦਰਦ ਦਾ ਰੰਜ਼ ਮਲਾਲ ਧੀਏ,
ਸ਼ੇਰ ਖ਼ੁਦ ਗੁਲਾਮੀ ਵੱਸ ਪਏ,
ਸਾਡਾ ਖੁਸਿਆ ਸ਼ਾਹੀ ਜ਼ਲਾਲ ਧੀਏ।
ਇਹ ਹਿੰਦੂਤਵ ਦਾ ਰਾਜ ਧੀਏ,
ਗੈਰਾਂ ਤੇ ਡਿੱਗਦੀ ਗਾਜ਼ ਧੀਏ,
ਜਿਹੜੇ ਸਾਡੀ ਪਤ ਨਾਲ ਖੇਡਦੇ ਨੇ,
ਅਸਾਂ ਸਦਾ ਬਚਾਈ ਲਾਜ ਧੀਏ,
ਤੇਰੇ ਹਾੜੇ ਸੌਣ ਨਾ ਦਿੰਦੇ ਨੇ,
ਸਾਡੀ ਕਿਸਮਤ ਦਾ ਜ਼ਵਾਲ ਧੀਏ,
ਸ਼ੇਰ ਖ਼ੁਦ ਗੁਲਾਮੀ ਵੱਸ ਪਏ,
ਸਾਡਾ ਖੁਸਿਆ ਸ਼ਾਹੀ ਜ਼ਲਾਲ ਧੀਏ।
ਕੀ ਇੱਜਤਾਂ ਦਾ ਅਹਿਸਾਸ ਧੀਏ,
ਇਹਨਾਂ ਵੇਚੀਆਂ ਮੁਗਲਾਂ ਪਾਸ ਧੀਏ,
ਸਾਡੇ ਕਦਮੀਂ ਆ ਕੇ ਡਿੱਗਦੇ ਸੀ,
ਅਸਾਂ ਫ਼ਰਜ਼ ਨਿਭਾਏ ਖਾਸ ਧੀਏ,
ਮੰਦਰ ਚੋਂ ਨਿਕਲੀ ਚੀਕ ਤੇਰੀ,
ਮੇਰੀ ਰੂਹ ਨੂੰ ਕਰੇ ਸਵਾਲ ਧੀਏ,
ਸ਼ੇਰ ਖ਼ੁਦ ਗੁਲਾਮੀ ਵੱਸ ਪਏ,
ਸਾਡਾ ਖੁਸਿਆ ਸ਼ਾਹੀ ਜ਼ਲਾਲ ਧੀਏ।
#SukhpreetSinghUdhoke
ਆਸਿਫ਼ਾ! ਹਮਦਰਦੀ ਤੇਰੇ ਨਾਲ ਧੀਏ,
ਪਰ ਪੁੱਛ ਨਾ ਸਕੇ ਤੇਰਾ ਹਾਲ ਧੀਏ,
ਸ਼ੇਰ ਖ਼ੁਦ ਗੁਲਾਮੀ ਵੱਸ ਪਏ,
ਸਾਡਾ ਖੁਸਿਆ ਸ਼ਾਹੀ ਜ਼ਲਾਲ ਧੀਏ।
ਜਿੰਨਾਂ ਲੁਟਿਆ ਤੇਰਾ ਨਾਜ਼ ਧੀਏ,
ਉਹਨਾਂ ਖੋਹਿਆ ਸਾਡਾ ਰਾਜ ਧੀਏ,
ਤੇਰੀ ਰੂਹ ਕੁਰਲਾਉਂਦੀ ਨਲੂਏ ਨੂੰ,
ਕਿਹੜਾ ਸ਼ੇਰ ਨੂੰ ਦੇਵੇ ਅਵਾਜ਼ ਧੀਏ?
ਤੇਰਾ ਅੰਗ ਅੰਗ ਨੋਚਿਆ ਵਹਿਸ਼ੀਆਂ ਨੇ,
ਕੀਤਾ ਤੈਨੂੰ ਹਾਲੋ ਬੇਹਾਲ ਧੀਏ,
ਸ਼ੇਰ ਖ਼ੁਦ ਗੁਲਾਮੀ ਵੱਸ ਪਏ,
ਸਾਡਾ ਖੁਸਿਆ ਸ਼ਾਹੀ ਜ਼ਲਾਲ ਧੀਏ।
ਜੇ ਗੂੰਜ਼ਦਾ ਖ਼ਾਲਸਈ ਰਾਗ ਧੀਏ,
ਕਿਉਂ ਪਤ ਨੂੰ ਲੱਗਦਾ ਦਾਗ ਧੀਏ?
ਕਿਹੜਾ ਸ਼ਿਕਰਾ ਘੁੱਗੀਆਂ ਨੋਚਦਾ ਫਿਰ,
ਬੋਟਾਂ ਨੂੰ ਨਾ ਨਿਗਲਦੇ ਨਾਗ ਧੀਏ,
ਤੇਰੇ ਵੈਣ ਫ਼ਿਜ਼ਾ ਵਿੱਚ ਗੁੰਮ ਹੋਏ,
ਇਸ ਦਰਦ ਦਾ ਰੰਜ਼ ਮਲਾਲ ਧੀਏ,
ਸ਼ੇਰ ਖ਼ੁਦ ਗੁਲਾਮੀ ਵੱਸ ਪਏ,
ਸਾਡਾ ਖੁਸਿਆ ਸ਼ਾਹੀ ਜ਼ਲਾਲ ਧੀਏ।
ਇਹ ਹਿੰਦੂਤਵ ਦਾ ਰਾਜ ਧੀਏ,
ਗੈਰਾਂ ਤੇ ਡਿੱਗਦੀ ਗਾਜ਼ ਧੀਏ,
ਜਿਹੜੇ ਸਾਡੀ ਪਤ ਨਾਲ ਖੇਡਦੇ ਨੇ,
ਅਸਾਂ ਸਦਾ ਬਚਾਈ ਲਾਜ ਧੀਏ,
ਤੇਰੇ ਹਾੜੇ ਸੌਣ ਨਾ ਦਿੰਦੇ ਨੇ,
ਸਾਡੀ ਕਿਸਮਤ ਦਾ ਜ਼ਵਾਲ ਧੀਏ,
ਸ਼ੇਰ ਖ਼ੁਦ ਗੁਲਾਮੀ ਵੱਸ ਪਏ,
ਸਾਡਾ ਖੁਸਿਆ ਸ਼ਾਹੀ ਜ਼ਲਾਲ ਧੀਏ।
ਕੀ ਇੱਜਤਾਂ ਦਾ ਅਹਿਸਾਸ ਧੀਏ,
ਇਹਨਾਂ ਵੇਚੀਆਂ ਮੁਗਲਾਂ ਪਾਸ ਧੀਏ,
ਸਾਡੇ ਕਦਮੀਂ ਆ ਕੇ ਡਿੱਗਦੇ ਸੀ,
ਅਸਾਂ ਫ਼ਰਜ਼ ਨਿਭਾਏ ਖਾਸ ਧੀਏ,
ਮੰਦਰ ਚੋਂ ਨਿਕਲੀ ਚੀਕ ਤੇਰੀ,
ਮੇਰੀ ਰੂਹ ਨੂੰ ਕਰੇ ਸਵਾਲ ਧੀਏ,
ਸ਼ੇਰ ਖ਼ੁਦ ਗੁਲਾਮੀ ਵੱਸ ਪਏ,
ਸਾਡਾ ਖੁਸਿਆ ਸ਼ਾਹੀ ਜ਼ਲਾਲ ਧੀਏ।
#SukhpreetSinghUdhoke
ਸਾਡੇ ਅਲਫ਼ਾਜ਼ ਤੇ ਤੁਹਾਡੀ ਰਬਾਬ ਸਾਂਝੇ ਨੇ ।
ਕਸ਼ਮੀਰ ਬਾਰੇ ਆ ਰਹੀਆਂ ਖਬਰਾਂ ਤੋਂ ਨਜ਼ਰ ਆ ਰਹੇ ਭਵਿੱਖ ਨੂੰ ਤੱਕ ਕੇ ਇਕ ਸਿੱਖ ਦਾ ਸੁਨੇਹਾ, ਕਸ਼ਮੀਰੀ ਭਰਾ ਦੇ ਨਾਮ
ਕੀ ਹੋਇਆ ਜੇ ਵੈਰੀ ਚੜ੍ਹ ਆਇਆ,
ਉਠ ਤੇਗ਼ ਵੱਲ ਤੱਕ, ਨਿਰਾਸ਼ ਨਾ ਹੋ।
ਰੱਤ ਨਾਲ ਤਾਰੀਖ ‘ਤੇ ਲਿਖੇ ਜਾਣੇ,
ਮੇਰੇ ਦੁੱਖ ਤੇ ਤੇਰੇ ਆਜ਼ਾਬ ਸਾਂਝੇ ਨੇ।
ਸਦਾ ਮਰਦ ਹੀ ਮੌਤ ਪਰਨਾਉਂਦੇ ਨੇ,
ਕਿਤੇ ਤੱਕ ਕੇ ਹੰਝੂ ਨਾ ਕੇਰ ਦੇਵੀਂ।
ਕਤਲਗਾਹ ‘ਚ ਰੱਤ ਨਾਲ ਰੰਗੇ ਜਾਣੇ,
ਸਾਡੇ ਦੁਪੱਟੇ ਤੇ ਤੁਹਾਡੇ ਹਿਜ਼ਾਬ ਸਾਂਝੇ ਨੇ।
ਸਾਡੇ ਸੀਨੇ ਗੋਲੀਆਂ ਚਾਕ ਕਰਨੇ,
ਤਨ ਤੂੰਬੇ ਬਣ ਬਣ ਉਡਣੇ ਨੇ ।
ਕਬਰਾਂ ਵਿੱਚ ਜਾਂ ਸਿਵਿਆਂ ਵਿੱਚ ਉਗਣ,
ਸਾਡੀ ਰੱਤ ਨਾਲ ਉਗਣੇ ਗੁਲਾਬ ਸਾਂਝੇ ਨੇ ।
ਸੀਨੇ ਖੰਜ਼ਰ ਜਾਂ, ਪਿੱਠ ਵਿੱਚ ਛੁਰਾ ਹੋਵੇ,
ਆਖਿਰ ਤਨ ਨੇ ਲਹੂ ਲੂਹਾਨ ਹੋਣਾ।
ਲਹੂ ਰੱਤੀ ਤਾਰੀਖ਼ ਨਾਲ ਭਰੇ ਹੋਏ,
ਸਾਡੇ ਅਦਬੀ ਮਾਲ ਓ ਅਸਬਾਬ ਸਾਂਝੇ ਨੇ।
ਤੱਕ ਕੇ ਜ਼ੰਨਤ ਨੂੰ ਲਹੂ ਲੁਹਾਨ ਹੋਈ,
ਨੀਲੇ ਤਾਰੇ ਦਾ ਲਾਲ ਰੰਗ ਯਾਦ ਕਰਿਓ।
ਪਤਿ ਲਾਹ ਨਹੀਂ ਜੀਣਾ ਦੀ ਸਦਾਅ ਸੁਣਿਓ,
ਸਾਡੇ ਅਲਫ਼ਾਜ਼ ਤੇ ਤੁਹਾਡੀ ਰਬਾਬ ਸਾਂਝੇ ਨੇ ।
ਕਿਤੇ ਜੰਗ ਭੰਗਾਣੀ ਨੂੰ ਤੱਕ ਲੈਣਾ,
ਹਰੀ ਚੰਦ ਦੀ ਹਾਰ ਨੂੰ ਯਾਦ ਰੱਖਿਓ।
ਸਿੰਘ ਸੀਸ ਝੁਕਾਵੇ, ਪੀਰ ਕਰੇ ਸਜ਼ਦਾ।
ਦਸਮੇਸ਼ ਦੇ ਚਰਨਾਂ ਉਤੇ ਸਾਡੇ ਆਦਾਬ ਸਾਂਝੇ ਨੇ।
ਡਾ: ਸੁਖਪ੍ਰੀਤ ਸਿੰਘ ਉਦੋਕੇ
ਉਠ ਤੇਗ਼ ਵੱਲ ਤੱਕ, ਨਿਰਾਸ਼ ਨਾ ਹੋ।
ਰੱਤ ਨਾਲ ਤਾਰੀਖ ‘ਤੇ ਲਿਖੇ ਜਾਣੇ,
ਮੇਰੇ ਦੁੱਖ ਤੇ ਤੇਰੇ ਆਜ਼ਾਬ ਸਾਂਝੇ ਨੇ।
ਸਦਾ ਮਰਦ ਹੀ ਮੌਤ ਪਰਨਾਉਂਦੇ ਨੇ,
ਕਿਤੇ ਤੱਕ ਕੇ ਹੰਝੂ ਨਾ ਕੇਰ ਦੇਵੀਂ।
ਕਤਲਗਾਹ ‘ਚ ਰੱਤ ਨਾਲ ਰੰਗੇ ਜਾਣੇ,
ਸਾਡੇ ਦੁਪੱਟੇ ਤੇ ਤੁਹਾਡੇ ਹਿਜ਼ਾਬ ਸਾਂਝੇ ਨੇ।
ਸਾਡੇ ਸੀਨੇ ਗੋਲੀਆਂ ਚਾਕ ਕਰਨੇ,
ਤਨ ਤੂੰਬੇ ਬਣ ਬਣ ਉਡਣੇ ਨੇ ।
ਕਬਰਾਂ ਵਿੱਚ ਜਾਂ ਸਿਵਿਆਂ ਵਿੱਚ ਉਗਣ,
ਸਾਡੀ ਰੱਤ ਨਾਲ ਉਗਣੇ ਗੁਲਾਬ ਸਾਂਝੇ ਨੇ ।
ਸੀਨੇ ਖੰਜ਼ਰ ਜਾਂ, ਪਿੱਠ ਵਿੱਚ ਛੁਰਾ ਹੋਵੇ,
ਆਖਿਰ ਤਨ ਨੇ ਲਹੂ ਲੂਹਾਨ ਹੋਣਾ।
ਲਹੂ ਰੱਤੀ ਤਾਰੀਖ਼ ਨਾਲ ਭਰੇ ਹੋਏ,
ਸਾਡੇ ਅਦਬੀ ਮਾਲ ਓ ਅਸਬਾਬ ਸਾਂਝੇ ਨੇ।
ਤੱਕ ਕੇ ਜ਼ੰਨਤ ਨੂੰ ਲਹੂ ਲੁਹਾਨ ਹੋਈ,
ਨੀਲੇ ਤਾਰੇ ਦਾ ਲਾਲ ਰੰਗ ਯਾਦ ਕਰਿਓ।
ਪਤਿ ਲਾਹ ਨਹੀਂ ਜੀਣਾ ਦੀ ਸਦਾਅ ਸੁਣਿਓ,
ਸਾਡੇ ਅਲਫ਼ਾਜ਼ ਤੇ ਤੁਹਾਡੀ ਰਬਾਬ ਸਾਂਝੇ ਨੇ ।
ਕਿਤੇ ਜੰਗ ਭੰਗਾਣੀ ਨੂੰ ਤੱਕ ਲੈਣਾ,
ਹਰੀ ਚੰਦ ਦੀ ਹਾਰ ਨੂੰ ਯਾਦ ਰੱਖਿਓ।
ਸਿੰਘ ਸੀਸ ਝੁਕਾਵੇ, ਪੀਰ ਕਰੇ ਸਜ਼ਦਾ।
ਦਸਮੇਸ਼ ਦੇ ਚਰਨਾਂ ਉਤੇ ਸਾਡੇ ਆਦਾਬ ਸਾਂਝੇ ਨੇ।
ਡਾ: ਸੁਖਪ੍ਰੀਤ ਸਿੰਘ ਉਦੋਕੇ
ਇਕ ਵਹਿਸ਼ੀ ਦੀ ਮੌਤ
ਇਕ ਵਹਿਸ਼ੀ ਦੀ ਮੌਤ ਦੀ ਖ਼ਬਰ ਆਈ,ਪਰ ਗੁਨਾਹਾਂ ਦਾ ਹੋਇਆ ਹਿਸਾਬ ਕਿਥੇ?
ਰਾਸ਼ਟਰਵਾਦੀਆਂ ਦਾ ਪੁੱਤ ਦਲੇਰ ਮੋਇਆ,
ਦੱਸੇ ਜ਼ੁਲਮ ਜੋ ਦਫ਼ਨ ਕਿਤਾਬ ਕਿਥੇ?
ਮਾਹੇ ਮੁਨੀਰ ਗਵਾਹ ਵੈਣਾਂ ਸਿਸਕੀਆਂ ਦਾ,
ਮੁੱਖ ਲੁਕਾਵੇਗਾ ਹੁਣ ਮਹਿਤਾਬ ਕਿਥੇ?
ਉਦਾਸ ਮਹਿੰਦੀਆਂ ਦੇ ਰੰਗ ਵਿਰਲਾਪ ਕਰਦੇ,
ਰੁਕਣਾਂ ਹੰਝੂਆਂ ਦਾ ਸੈਲਾਬ ਕਿਥੇ?
ਨੀਰ ਨਦੀਆਂ ਦਾ ਅਜ ਵੀ ਰੱਤੜਾ ਏ,
ਮੁਕੱਦਸ ਹੋਵੇਗਾ ਹੁਣ ਇਹ ਆਬ ਕਿਥੇ?
ਜਿਸਦੀਆਂ ਮੱਛੀਆਂ ਮਾਸੂਮਾਂ ਦਾ ਮਾਸ ਖਾਧਾ,
ਸੁਰਖ਼ਰੂ ਹੋਵੇਗਾ ਰਾਵੀ ਝਨਾਬ ਕਿਥੇ?
ਜਿਸ ਦੇ ਨਾਲ ਜਾਂਬਾਜਾਂ ਦੇ ਜਿਸਮ ਸਾੜੇ,
ਦਾਸਤਾਂ ਕਹੁਗਾ ਹੁਣ ਉਹ ਤੇਜ਼ਾਬ ਕਿਥੇ?
ਹਰ ਸਰਦਲ ਰੰਗੀਨ ਰੱਤ ਰੰਗਲੀ ਏ,
ਚਾਅ ਉਡੀਕਦੀ ਏ ਹੁਣ ਮਹਿਰਾਬ ਕਿਥੇ?
ਜ਼ਾਲਿਮ ਸਾਜਾਂ ਨੇ ਫ਼ਿਜਾ ਬਰਬਾਦ ਕੀਤੀ,
ਵੱਜਣੀ ਅਦਬ ਦੀ ਹੁਣ ਰਬਾਬ ਕਿਥੇ?
ਸੰਗਲ,ਰੱਸੇ, ਚੱਕੀਆਂ ਤੇ ਕੈਦਖਾਨੇ,
ਭੁਲਣੀ ਸਿਕੰਜਿਆਂ ਦੀ ਜ਼ੁਲਮੀ ਦਾਬ ਕਿਥੇ?
ਲਾਵਾਰਿਸ ਕਹਿ ਕੇ ਜਿੰਨਾਂ ਦੇ ਬਸ਼ਰ ਸਾੜੇ,
ਸੁੰਞੇ ਮਹਿਲ ਉਹ ਹੋਣੇ ਆਬਾਦ ਕਿਥੇ?
ਨਿਆਂ ਲੱਭਦਿਆਂ ਕਬਰਾਂ ਦੇ ਰਾਹ ਪੈ ਗਏ,
ਸੁਣੀ ਦਰਦਾਂ ਦੀ ਫਰਿਆਦ ਕਿਥੇ?
ਇਕ ਦੋ ਨਹੀਂ ਹਜ਼ਾਰਾਂ ਹੀ ਬਣੇ ਲੋਥਾਂ,
ਮਾਸੂਮ ਜਿੰਦਾਂ ਦੀ ਵਹੀ ਅਦਾਦ ਕਿਥੇ?
ਕਣ ਕਣ ਖ਼ਾਕ ਦਾ ਲਹੂ ਸਰਸ਼ਾਰ ਹੋਇਆ,
ਰੰਗਲਾ ਹੋਵੇਗਾ ਹੁਣ ਪੰਜਾਬ ਕਿਥੇ?
ਏਨੇ ਜ਼ੁਲਮ ਕਿ ਕਲਮ ਵੀ ਕੇਰੇ ਹੰਝੂ,
ਲਿਖਤ 'ਸੁਖ' ਦੀ ਦੱਸੇ ਜਵਾਬ ਕਿਥੇ?
#sukhpreetsinghudhoke
No comments:
Post a Comment